ਕਸਟਮ ਬ੍ਰੋਕਰ ਲਾਇਸੈਂਸ ਲਈ ਆਧਾਰ, ਪੈਨ ਲਾਜ਼ਮੀ : ਟੈਕਸ ਵਿਭਾਗ

ਰੈਵੇਨਿਊ ਵਿਭਾਗ ਨੇ 'ਕਸਟਮ ਬ੍ਰੋਕਰ' ਲਾਇਸੈਂਸ ਲਈ ਖਾਸ ਪਛਾਣ ਨੰਬਰ 'ਆਧਾਰ' ਅਤੇ 'ਪੈਨ' ਲਾਜ਼ਮੀ ਕਰ ਦਿੱਤਾ ਹੈ। 'ਕਸਟਮ ਬ੍ਰੋਕਰ' ਉਹ ਵਿਅਕਤੀ ਹੁੰਦਾ ਹੈ ਜਿਸ ਦੇ ਕੋਲ ਦਰਾਮਦਕਾਰ/ਨਿਰਯਾਤਕਰਤਾ ਦੀ ਤਰਫੋਂ ਕਿਸੇ ਵੀ ਕਸਟਮ ਸਟੇਸ਼ਨ 'ਤੇ ਮਾਲ ਜਾਂ ਵਸਤੂਆਂ ਦੇ ਦਾਖਲ ਕਰਨ ਜਾਂ ਭੇਜਣ ਦੇ ਸੰਦਰਭ ਵਿਚ ਵਪਾਰ ਸਬੰਧੀ ਲੈਣ ਦੇਣ ਲਈ ਬਤੌਰ ਏਜੈਂਟ ਵਜੋਂ ਕੰਮ ਕਰਨ ਦਾ ਇਕ ਲਾਇਸੈਂਸ ਹੁੰਦਾ ਹੈ।


ਆਬਕਾਰੀ ਅਤੇ ਕਸਟਮ ਦੇ ਕੇਂਦਰੀ ਬੋਰਡ(ਸੀ.ਬੀ.ਈ.ਸੀ.) ਵਲੋਂ ਹਾਲ ਹੀ ਵਿਚ ਮਨਜ਼ੂਰਸ਼ੁਦਾ ਕਸਟਮ ਬਰੋਕਰ ਲਾਈਸੈਂਸਿੰਗ ਰੈਗੁਲੇਸ਼ਨ 2018 ਅਨੁਸਾਰ ਜਿਹੜਾ ਅਰਜ਼ੀਕਰਤਾ 'ਕਸਟਮ ਬਰੋਕਰ' ਲਈ ਲਾਇਸੈਂਸ ਲੈਣਾ ਚਾਹੁੰਦਾ ਹੈ, ਉਸ ਦੇ ਕੋਲ ਆਧਾਰ ਦੇ ਨਾਲ-ਨਾਲ ਪੈਨ ਕਾਰਡ ਹੋਣਾ ਚਾਹੀਦਾ ਹੈ। ਨਿਯਮਾਂ ਦੇ ਤਹਿਤ ਐਗਜ਼ੀਕਿਊਸ਼ਨ ਮੈਨੇਜਮੈਂਟ ਡਾਇਰੈਕਟੋਰੇਟ ਜਨਰਲ 'ਕਸਟਮ ਬਰੋਕਰ' ਦੇ ਰੂਪ ਵਿਚ ਕੰਮ ਕਰਨ ਲਈ ਹਰ ਸਾਲ ਅਪ੍ਰੈਲ ਵਿਚ ਪ੍ਰੀਖਿਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕਰਦਾ ਹੈ।
'ਕਸਟਮ ਬ੍ਰੋਕਰ' ਲਈ ਜਾਰੀ ਲਾਇਸੈਂਸ 10 ਸਾਲ ਲਈ ਜਾਇਜ਼ ਹੁੰਦਾ ਹੈ। ਨਿਯਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ 'ਕਸਟਮ ਬ੍ਰੋਕਰ' ਉਨ੍ਹਾਂ ਲੋਕਾਂ ਨੂੰ ਹੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਘੱਟ ਤੋਂ ਘੱਟ 12ਵੀਂ ਪਾਸ ਹੋਣ।

Most Read

  • Week

  • Month

  • All