Colors: Orange Color

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਮੀਟਿੰਗ 'ਚ ਦਰਾਂ ਵਧਾਉਣ ਦੇ ਪੱਖ 'ਚ ਵੋਟ ਕੀਤੀ ਹੈ। ਇਹ ਲੰਬੇ ਸਮੇਂ ਤੱਕ ਮੁਦਰਾਸਫੀਤੀ ਨੂੰ ਚਾਰ ਫੀਸਦੀ ਤੋਂ ਹੇਠਾਂ ਰੱਖਣ ਦੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ। ਮੀਟਿੰਗ ਦੇ ਅੱਜ ਜਾਰੀ ਬਿਓਰੋ 'ਚ ਇਹ ਗੱਲ ਕਹੀ ਗਈ ਹੈ।

ਨਵੀਂ ਦਿੱਲੀ— ਹੁਣ ਸ਼ਹਿਰਾਂ 'ਚ ਰਾਤ 9 ਵਜੇ ਦੇ ਬਾਅਦ ਏ. ਟੀ. ਐੱਮ. ਮਸ਼ੀਨਾਂ 'ਚ ਪੈਸੇ ਨਹੀਂ ਪਾਏ ਜਾਣਗੇ। ਸਰਕਾਰ ਨੇ ਏ. ਟੀ. ਐੱਮ. ਨਾਲ ਸੰਬੰਧਤ ਨਿਯਮ ਜਾਰੀ ਕਰ ਦਿੱਤੇ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਸ਼ਹਿਰੀ ਇਲਾਕਿਆਂ 'ਚ ਰਾਤ 9 ਵਜੇ ਦੇ ਬਾਅਦ ਏ. ਟੀ. ਐੱਮ. ਮਸ਼ੀਨਾਂ 'ਚ ਪੈਸੇ ਨਹੀਂ ਭਰੇ ਜਾਣਗੇ ਅਤੇ ਇਕ ਕੈਸ਼ ਵੈਨ 'ਚ ਸਿੰਗਲ ਟ੍ਰਿਪ 'ਚ 5 ਕਰੋੜ ਰੁਪਏ ਤੋਂ ਵਧ ਨਹੀਂ ਰਹਿਣਗੇ। ਉੱਥੇ ਹੀ ਨਿਯਮਾਂ ਮੁਤਾਬਕ ਪੇਂਡੂ ਇਲਾਕਿਆਂ 'ਚ ਸ਼ਾਮ 6 ਵਜੇ ਤੋਂ ਬਾਅਦ ਕਿਸੇ ਵੀ ਏ. ਟੀ. ਐੱਮ. 'ਚ ਪੈਸੇ ਨਹੀਂ ਭਰੇ ਜਾਣਗੇ।

ਨਵੀਂ ਦਿੱਲੀ—ਜੇ.ਐੱਸ.ਡਬਲਿਊ. ਸਟੀਲ ਨੇ ਕਰਜ਼ ਹੇਠ ਦਬੀ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (ਬੀ.ਪੀ.ਐੱਸ.ਐੱਲ. ਦੇ ਕਰਜ਼ਦਾਤਾਵਾਂ ਦੀ ਕਮੇਟੀ ਦੇ ਸਾਹਮਣੇ 19,700 ਕਰੋੜ ਰੁਪਏ ਦੀ ਹੱਲ ਯੋਜਨਾ ਜਮ੍ਹਾ ਕੀਤੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜੇ.ਐੱਸ.ਡਬਲਿਊ. ਸਟੀਲ ਤੋਂ ਇਲਾਵਾ, ਟਾਟਾ ਸਟੀਲ ਲਿਬਰਟੀ ਹਾਊਸ ਨੇ ਵੀ ਭੂਸ਼ਣ ਸਟੀਲ ਐਂਡ ਪਾਵਰ ਲਿਮਟਿਡ ਦੀ ਪ੍ਰਾਪਤੀ ਲਈ ਆਪਣੀ-ਆਪਣੀ ਬੋਲੀ ਜਮ੍ਹਾ ਕੀਤੀ ਹੈ।

ਨਵੀਂ ਦਿੱਲੀ—ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ 27 ਅਗਸਤ ਨੂੰ ਹੋਵੇਗੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਇਸ ਮੀਟਿੰਗ 'ਚ ਕੰਪਨੀ ਦੇ ਅਪ੍ਰੈਲ-ਜੂਨ ਤਿਮਾਹੀ ਨਤੀਜਿਆਂ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਬਿਨ੍ਹਾਂ ਆਡਿਟ ਕੀਤੇ ਨਤੀਜੇ ਦਾ ਐਲਾਨ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਨੌ ਜੂਨ ਨੂੰ ਹੋਈ ਸੀ ਉਦੋਂ ਮੀਟਿੰਗ 'ਚ ਬਿਨ੍ਹਾਂ ਆਡਿਟ ਕੀਤੇ ਤਿਮਾਹੀ ਨਤੀਜਿਆਂ ਨੂੰ ਲੈ ਕੇ ਇਕ ਰਾਏ ਨਹੀਂ ਬਣ ਪਾਈ ਸੀ ਅਤੇ ਇਸ ਨੂੰ ਛੱਡ ਦਿੱਤਾ ਗਿਆ ਸੀ। ਕੰਪਨੀ ਨੇ ਇਹ ਵੀ ਦੱਸਿਆ ਕਿ ਉਸ ਦੇ ਸ਼ੇਅਰਾਂ 'ਚ ਲੈਣ-ਦੇਣ 29 ਅਗਸਤ 2018 ਤੱਕ ਬੰਦ ਰਹੇਗਾ।

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 284.32 ਅੰਕ ਭਾਵ 0.75 ਫੀਸਦੀ ਵਧ ਕੇ 37,947.88 'ਤੇ ਅਤੇ ਨਿਫਟੀ 85.70 ਅੰਕ ਭਾਵ 0.75 ਫੀਸਦੀ ਵਧ ਕੇ 11,470.75 'ਤੇ ਬੰਦ ਹੋਇਆ।

Most Read

  • Week

  • Month

  • All