ਖਾਸ ਖਬਰਾਂ

Grid List

ਅਮਰੀਕਾ ਤੋਂ 27 ਸੰਸਦ ਮੈਂਬਰ ਇਸ ਮਹੀਨੇ ਭਾਰਤ ਆਉਣਗੇ, ਜਿਸ ਤੋਂ ਇਹ ਜਾਪਦਾ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਨੇ ਨਵੀਂ ਦਿੱਲੀ ਨਾਲ ਰਿਸ਼ਤੇ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਰੀਪਬਲੀਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਚੋਟੀ ਦੇ ਸੰਸਦ ਮੈਂਬਰ ਦੋ ਵੱਖ-ਵੱਖ ਟੀਮਾਂ ਬਣਾ ਕੇ ਭਾਰਤ ਆ ਰਹੇ ਹਨ। ਅਮਰੀਕਾ 'ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਨੇ ਇਸ ਨੂੰ ਇਕ ਮਹੱਤਵਪੂਰਨ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸੰਸਦ 'ਚ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋਹਾਂ ਪਾਰਟੀਆਂ ਦੀ ਹਮਾਇਤ ਹਾਸਲ ਹੈ

ਕੈਨੇਡਾ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਲਗਾਤਾਰ ਬਰਫਬਾਰੀ ਹੋਣ ਕਾਰਨ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਨੂੰ ਹੈਲੀਫੈਕਸ ਦੇ ਇਲਾਕੇ 'ਚ ਇਸਦਾ ਪ੍ਰਭਾਵ ਦੇਖਣ ਨੂੰ ਮਿਲਿਆ। ਇੱਥੇ ਇੰਨੀ ਬਰਫ ਪਈ ਹੈ ਕਿ ਲੋਕਾਂ ਦੀਆਂ ਗੱਡੀਆਂ ਵੀ ਇਸ 'ਚ ਦੱਬ ਗਈਆਂ ਹਨ। ਮੌਸਮ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ

ਔਰਤਾਂ ਮਰਦਾਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ ਅਤੇ ਉਹ ਮਰਦਾਂ ਦੇ ਬਰਾਬਰ ਹਰ ਕੰਮ ਕਰ ਸਕਦੀਆਂ ਹਨ। ਇਸ ਗੱਲ ਨੂੰ ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿੰਦੀਆਂ ਦੋ ਪੰਜਾਬਣ ਕੁੜੀਆਂ ਨੇ ਸੱਚ ਸਾਬਤ ਕਰ ਦਿੱਤਾ ਹੈ। ਅਮਨਦੀਪ ਅਤੇ ਹਰਮਨ ਨਾਮੀ ਇਹ ਦੋਵੇਂ ਕੁੜੀਆਂ ਆਸਟਰੇਲੀਆ ਦੀ 'ਹਿੱਲਜ਼ ਬੱਸ' ਨਾਮੀ ਕੰਪਨੀ 'ਚ ਬੱਸ

ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਦੀਆਂ ਮੁਸ਼ਕਲ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਹ ਕੁਝ ਵੀ ਕਰਦੇ ਹਨ ਤਾਂ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਜਾਂਦੇ ਹਨ। ਇਸ ਵਾਰ ਉਨ੍ਹਾਂ ਦੀ ਧੀ ਵਲੋਂ ਇਕ ਤਸਵੀਰ ਪੋਸਟ ਕੀਤੀ ਗਈ, ਜਿਸ ਕਾਰਨ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਕੁਮੈਂਟਸ ਆ ਰਹੇ ਹਨ।

ਮੰਗਲਵਾਰ ਨੂੰ ਤੜਕਸਾਰ ਓਟਨਾਰੀਓ ਦੀ ਇਕ ਘਰ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 3 ਲੋਕ ਮਾਰੇ ਗਏ। ਫਾਇਰਫਾਈਟਰਜ਼ ਅਧਿਕਾਰੀਆਂ ਨੇ ਦੱਸਿਆ ਕਿ ਘਰ ਅੰਦਰ ਮੌਜੂਦ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ, ਜਦਕਿ ਜੋੜੇ ਦੀ ਇਕ ਹੋਰ ਬੇਟੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਉਨ੍ਹਾਂ ਦੱਸਿਆ ਕਿ ਅੱਗ ਦੀਆਂ ਲਪਟਾਂ 'ਚ ਪੂਰਾ ਘਰ ਘਿਰ ਚੁੱਕਾ ਸੀ ਅਤੇ ਹਰ ਪਾਸੇ ਧੂੰਆਂ ਤੇਜ਼ੀ ਨਾਲ ਫੈਲ ਗਿਆ। 

ਪੁਲਸ ਨੇ ਸ਼ਹਿਰ 'ਚ ਬੁੱਧਵਾਰ ਸਵੇਰੇ ਵੱਖ-ਵੱਖ ਥਾਂਵਾਂ 'ਤੇ ਛਾਪੇਮਾਰੀ ਕਰਕੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਲੋਕਾਂ 'ਚ ਤਿੰਨ ਨਾਬਾਲਗ ਵੀ ਸ਼ਾਮਲ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੱਤ ਸਰਚ ਵਾਰੰਟਾਂ ਦੇ ਨਾਲ ਫੇਅਰਫੀਲਡ, ਕੈਮਬਰਾਮੈਟਾ ਵੈਸਟ, ਸਮਿੱਥਫੀਲਡ

ਪਹਿਲਾਂ ਤਾਂ ਕੁੜੀ ਵਾਲੇ ਰੱਬ ਅੱਗੇ ਦੁਆਵਾਂ ਕਰਦੇ ਹੁੰਦੇ ਸੀ ਕਿ ਰੱਬਾ ਸਾਨੂੰ ਜਵਾਈ ਚੰਗਾ ਟਕਰਾਈਂ ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਮੁੰਡੇ ਵਾਲੇ ਵੀ ਅਕਸਰ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਦੇ ਘਰ ਚੰਗੀ ਅਤੇ ਸੰਸਕਾਰੀ ਨੂੰਹ ਦਾ ਪੈਰ ਪਵੇ ਤਾਂ ਹੀ ਉਨ੍ਹਾਂ ਦੀ ਜ਼ਿੰਦਗੀ ਸੌਖੀ ਹੈ।

ਗੁੜਗਾਓਂ ਤੋਂ ਚੰਡੀਗੜ੍ਹ ਵਿਖੇ ਸੁਖਨਾ ਲੇਕ 'ਤੇ ਘੁੰਮਣ ਆਏ ਇਕ ਵਿਅਕਤੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਕਿਸੇ ਨੇ ਨਕਦੀ, ਮੋਬਾਈਲ ਅਤੇ ਗਹਿਣੇ ਚੋਰੀ ਕਰ ਲਏ। ਪੀੜਤ ਦੀ ਸ਼ਿਕਾਇਤ 'ਤੇ ਸੈਕਟਰ-3 ਥਾਣਾ ਪੁਲਸ ਨੇ ਅਣਪਛਾਤੇ ਖਿਲਾਫ ਕੇਸ ਕਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਗੁੜਗਾਓਂ ਵਾਸੀ ਸਮੀਰ ਚੌਧਰੀ ਆਪਣੇ

ਡੇਰਾ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹਮਾਇਤ 'ਤੇ ਮਾਲਵਾ ਇਲਾਕੇ ਦੇ ਅਕਾਲੀ ਉਮੀਦਵਾਰਾਂ ਵੱਲੋਂ ਡੇਰੇ ਦੇ ਸਮਾਗਮ ਪੰਜਾਬ 'ਚ ਕਰਵਾਉਣ ਦੇ ਕੀਤੇ ਗਏ ਵਾਅਦੇ ਤੋਂ ਬਾਅਦ ਬਾਦਲ ਦਲ ਤੇ ਗਰਮਖਿਆਲੀ ਸਿੱਖ ਜਥੇਬੰਦੀਆਂ ਵਿਚਕਾਰ ਤਣਾਅ ਵਧ ਗਿਆ ਹੈ । ਗਰਮਖਿਆਲੀ ਧਿਰਾਂ ਤੇ ਬਾਦਲ ਦਲ ਵਿਚਾਲੇ ਤਿੱਖੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।

ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਚੱਲੀ ਲੰਬੀ ਬਹਿਸ 'ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਆਪਣੇ ਉਨ੍ਹਾਂ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ, ਜੋ ਇਹ ਕਹਿ ਰਹੇ ਸਨ ਕਿ ਕਾਂਗਰਸ ਨੇ ਲੰਬੀ ਅਤੇ ਜਲਾਲਾਬਾਦ ਵਿਧਾਨ ਸਭਾ ਹਲਕਿਆਂ 'ਚ ਦਿੱਗਜ ਉਮੀਦਵਾਰ ਅਕਾਲੀਆਂ ਦੀ ਮਦਦ ਕਰਨ ਲਈ ਉਤਾਰੇ ਸਨ। ਫੇਸਬੁੱਕ 'ਤੇ ਬੁੱਧੀਜੀਵੀ ਸਰਦਾਰਾ ਸਿੰਘ ਜੌਹਲ ਨੇ ਆਪਣੇ ਵਿਚਾਰ ਲਿਖਦੇ ਹੋਏ ਕਿਹਾ ਸੀ ਕਿ ਕਾਂਗਰਸ

4 ਫਰਵਰੀ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਲਾਲਚੀ ਤੇ ਗਰੀਬ ਵੋਟਰਾਂ ਨਾਲ ਉਸ ਸਮੇਂ ਵੱਡਾ ਧੋਖਾ ਹੋ ਗਿਆ ਜਦੋਂ ਇਕ ਸਿਆਸੀ ਪਾਰਟੀ ਨਾਲ ਸਬੰਧਿਤ ਸਮਰਥਕਾਂ ਵਲੋਂ ਚੋਣਾਂ ਵਾਲੇ ਦਿਨ ਤੜਕੇ ਹੋਈ ਖਰੀਦੋ ਫ਼ਰੋਖਤ ਵਿਚ ਵੋਟਰਾਂ ਨੂੰ ਨਕਲੀ ਨੋਟ ਦੇ ਕੇ ਆਪਣੇ ਹੱਕ ਵਿਚ ਵੋਟਾਂ ਭੁਗਤਾਉਣ ਲਈ ਲਾਲਚ ਦਿੱਤਾ ਗਿਆ।

 ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕਈ ਹੋਰ ਕਰੀਬੀ ਪਰਿਵਾਰਕ ਮੈਂਬਰਾਂ ਨੇ ਸਿਰਫ ਕੁਝ ਸਾਲਾਂ ਵਿਚ ਹੀ ਨਿੱਜੀ ਕੰਪਨੀ ਦੇ ਉਡਣ ਖਟੋਲੇ (ਹੈਲੀਕਾਪਟਰ) ਦੀ ਯਾਤਰਾ ਵਿਚ 1 ਅਰਬ ਤੋਂ ਉੱਪਰ ਰੁਪਏ ਖਰਚ ਕਰ ਕੇ ਜਨਤਾ ਨੂੰ ਆਰਥਿਕ ਮੰਦੀ ਵੱਲ ਧੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਤ੍ਰਿਣਮੂਲ ਕਾਂਗਰਸ ਦੇ ਸੁਖੇਨਦੂ ਸ਼ੇਖਰ ਰਾਏ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਸਾਰੇ ਕੰਮਕਾਰ ਰੋਕ ਕੇ ਨੋਟਬੰਦੀ ਕਾਰਨ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ 'ਤੇ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ, ਜਿਸ ਨੂੰ ਅਸਵੀਕਾਰ ਕਰ ਦਿੱਤਾ ਗਿਆ। ਸ਼੍ਰੀ ਰਾਏ ਨੇ ਸਦਨ ਪਟਲ 'ਤੇ ਜ਼ਰੂਰੀ ਦਸਤਾਵੇਜ਼ ਰੱਖੇ ਜਾਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਨੋਟਬੰਦੀ ਕਾਰਨ ਲੋਕਾਂ ਨੂੰ ਹੋ ਰਹੀਆਂ ਕਠਿਨਾਈਆਂ

ਰਾਂਚੀ ਤੋਂ ਛਪਰਾ ਲਈ ਸਪੈਸ਼ਲ ਟਰੇਨ ਚਲਾਈ ਜਾਵੇਗੀ। 5 ਅਪ੍ਰੈਲ ਤੋਂ 28 ਜੂਨ ਤੱਕ ਟਰੇਨ ਰਾਂਚੀ ਤੋਂ ਛਪਰਾ ਜਾਵੇਗੀ ਅਤੇ ਉਥੋਂ ਹੀ 6 ਅਪ੍ਰੈਲ ਤੋਂ 29 ਜੂਨ ਤੱਕ ਛਪਰਾ ਤੋਂ ਰਾਂਚੀ ਆਵੇਗੀ। ਟਰੇਨ ਸੰਖਿਆ 08631 ਨੂੰ ਵਧਦੀ ਭੀੜ ਦੇਖ ਕੇ ਚਲਾਉਣ ਦਾ ਫੈਸਲਾ ਲਿਆ ਗਿਆ ਹੈ। 

ਸੁੰਦਰਨਗਰ ਦੇ ਵਾਰਡ ਨੰਬਰ 4 ਸਲਾਹ ਦੇ ਡਢਿਆਲ 'ਚ ਸਤੀਸ਼ ਸੇਨ ਦਾ ਪਰਿਵਾਰ ਡਰ ਦੇ ਪਰਛਾਵੇ ਹੇਠ ਜੀ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਤੀਸ਼ ਸੇਨ ਨੇ ਦੱਸਿਆ ਕਿ ਉਨ੍ਹਾਂ ਦੇ ਰਿਹਾਇਸ਼ੀ ਮਕਾਨ ਦੇ ਨਾਲ ਸਰਕਾਰੀ ਭੂਮੀ 'ਤੇ 6 ਦਰੱਖਤ ਡਿੱਗਣ ਦੀ ਹਾਲਤ 'ਚ ਹੈ, ਜਿਸ ਕਾਰਨ ਕਦੀ ਵੀ ਉਨ੍ਹਾਂ ਦੇ ਪਰਿਵਾਰ ਦੀਆਂ ਜਾਨਾਂ ਦਾ ਨੁਕਸਾਨ ਹੋ ਸਕਦਾ ਹੈ।

ਤਾਮਿਲਨਾਡੂ ਦੇ ਕਾਰਜ ਵਾਹਕ ਮੰਤਰੀ ਓ ਪਨੀਰਸੇਲਵਮ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਮਾਮਲੇ ਦੀ ਨਿਆਇਕ ਜਾਂਚ ਕਰਵਾਈ ਜਾਵੇਗੀ। ਸ਼੍ਰੀ ਪਨੀਰਸੇਲਵਮ ਨੇ ਇਥੇ ਆਪਣੇ ਆਵਾਸ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਸੁ.ਸ਼੍ਰੀ ਜੈਲਲਿਤਾ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਜੋ ਸ਼ੱਕ ਹੈ ਉਸ ਨੂੰ ਦੂਰ ਕਰਨ ਲਈ

ਤਾਮਿਲਨਾਡੂ ਦੇ ਮੁੱਖ ਮੰਤਰੀ ਓ ਪਨੀਰਸੇਲਵਮ ਨੇ ਅੱਜ ਭਾਵ ਬੁੱਧਵਾਰ ਨੂੰ ਅੰਨਾਦਰਮੁਕ ਦੀ ਜਨਰਲ ਸਕੱਤਰ ਸ਼ਸ਼ੀਕਲਾ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਕਿ ਪਾਰਟੀ ਅਗਵਾਈ ਵਿਰੁੱਧ ਉਨ੍ਹਾਂ ਦੀ (ਪਨੀਰਸੇਲਵਮ ਦੀ) ਬਗਾਵਤ ਪਿੱਛੇ ਦਰਮੁਕ ਦਾ ਹੱਥ ਹੈ। ਉਨ੍ਹਾਂ ਨੇ ਕਿਹਾ ਕਿ ਸ਼ਸ਼ੀਕਲਾ ਕੋਲ ਖਜਾਨਚੀ ਅਹੁਦੇ ਤੋਂ ਹਟਾਉਣ ਦਾ ਕੋਈ ਅਧਿਕਾਰ ਨਹੀਂ ਹੈ।

ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਇਕ ਮਹਿਲਾ ਨੇ ਆਪਣੇ ਪਤੀ 'ਤੇ ਬੇਵਫਾਈ ਕਰਨ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਮੇਰਾ ਪਤੀ ਮੈਨੂੰ ਨੂੰ ਕਾਫੀ ਪਸੰਦ ਕਰਦਾ ਸੀ ਪਰ ਨੌਕਰੀ ਦੇ ਸਿਲਸਿਲੇ 'ਚ ਅਮਰੀਕਾ ਜਾਣ ਤੋਂ ਬਾਅਦ ਮੈਂ ਉਨ੍ਹਾਂ ਦੀ ਹੈਸੀਅਤ ਦੇ ਹਿਸਾਬ ਨਾਲ ਫਿੱਟ ਨਹੀਂ ਬੈਠੀ।

Market Movers

Yahoo! Inc.

NMS : YHOO - 17 Feb, 4:00pm
45.10
-0.06 (-0.13%) After Hours:
Open 44.95 Mktcap 43.23B
High 45.34 52wk Hight 46.72
Low 44.79 52wk Low 29.70
Vol 9.42M Avg Vol 9.03M
Eps 0.68 P/e
Currency: USD

Alphabet Inc.

NMS : GOOG - 17 Feb, 4:00pm
828.07
+3.91 (+0.47%) After Hours:
Open 823.02 Mktcap 572.54B
High 828.07 52wk Hight 841.95
Low 821.66 52wk Low 663.28
Vol 1.61M Avg Vol 1.53M
Eps 33.28 P/e 29.70
Currency: USD

Apple Inc.

NMS : AAPL - 17 Feb, 4:00pm
135.72
+0.38 (+0.28%) After Hours:
Open 135.10 Mktcap 712.06B
High 135.83 52wk Hight 136.27
Low 135.10 52wk Low 89.47
Vol 22.20M Avg Vol 29.59M
Eps 8.93 P/e 16.29
Currency: USD

Singh Dental Care

Advertisement

Contact : Sadelok

"Editor in Chief" : S. Satnam SIngh Khalsa

Phone: 510 - 706 - 1300

Fax:  925 - 373 - 1300

E-Mail: satnamkhalsa@gmail.com

Website: www.sadelok.com

Facebook: www.facebook.com/sadelok

Twitter : www.twitter.com/sadelok"

Weather

Chandigarh India Scattered Thunderstorms, 74 °F
Current Conditions
Sunrise: 6:59 am   |   Sunset: 6:15 pm
52%     4 mph     964.0 in
Forecast
Mon Low: 59 °F High: 78 °F
Tue Low: 55 °F High: 70 °F
Wed Low: 53 °F High: 71 °F
Thu Low: 52 °F High: 72 °F
Fri Low: 52 °F High: 73 °F
Sat Low: 54 °F High: 76 °F
Sun Low: 54 °F High: 77 °F
Mon Low: 54 °F High: 74 °F
Tue Low: 54 °F High: 73 °F
Wed Low: 56 °F High: 82 °F

ਖਾਸ ਖਬਰਾਂ

Grid List

ਪੰਜਾਬ ਦਾ ਆਫ ਸਪਿਨਰ ਹਰਭਜਨ ਸਿੰਘ 12 ਫਰਵਰੀ ਤੋਂ ਮੁੰਬਈ ਵਿਚ ਹੋਣ ਵਾਲੇ ਸੱਯਦ ਮਸ਼ਤਾਕ ਅਲੀ ਅੰਤਰ ਖੇਤਰੀ ਟੀ-20 ਟੂਰਨਾਮੈਂਟ 'ਚ ਉੱਤਰ ਖੇਤਰ ਦੀ ਟੀਮ ਦੀ ਅਗਵਾਈ ਕਰੇਗਾ, ਜਿਸ 'ਚ ਸ਼ਿਖਰ ਧਵਨ, ਗੌਤਮ ਗੰਭੀਰ, ਯੁਵਰਾਜ ਸਿੰਘ ਤੇ ਆਸ਼ੀਸ਼ ਨਹਿਰਾ ਵਰਗੇ ਤਜਰਬੇਕਾਰ ਖਿਡਾਰੀ ਵੀ ਸ਼ਾਮਲ ਹਨ।  ਇਸ 15 ਮੈਂਬਰੀ ਟੀਮ 'ਚ ਰਿਸ਼ਭ ਪੰਤ ਤੇ ਉਨਮੁਕਤ ਚੰਦ ਨੂੰ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।

ਸੰਸਾਰਕ ਬਾਜ਼ਾਰਾਂ ਤੋਂ ਨਰਮੀ ਦੇ ਸੰਕੇਤ ਮਿਲਣ ਤੋਂ ਬਾਅਦ ਕਾਰੋਬਾਰੀਆਂ ਦੀ ਮੁਨਾਫਾ ਵਸੂਲੀ ਕਾਰਨ ਸਥਾਨਕ ਬਾਜ਼ਾਰ 'ਚ ਸੋਨਾ 56 ਰੁਪਏ ਡਿੱਗ ਕੇ 29,340 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ਼ (ਐੱਮ. ਸੀ. ਐਕਸ.) 'ਤੇ ਜੂਨ ਡਿਲੀਵਰੀ ਲਈ ਸੋਨਾ ਵਾਇਦਾ 56 ਰੁਪਏ ਜਾਂ 0.19 ਫੀਸਦੀ ਘੱਟ ਕੇ 29,340 ਰੁਪਏ ਪ੍ਰਤੀ 10 ਗ੍ਰਾਮ 'ਤੇ ਬੋਲਿਆ ਗਿਆ।

Upcoming Events

Advertisement